ਪਾਠ - 5
fYsktwp pbiliSMg
ਅਭਿਆਸ (Exercise)
- ਡੈਸਕਟਾਪ ਪਬਲਿਸ਼ਿੰਗ ਲਈ ਸਾਨੂੰ ਇੱਕ ਕੰਪਿਊਟਰ, ਮੋਨੀਟਰ, ਪ੍ਰਿੰਟਰ ਅਤੇ ਅਜਿਹੇ ਸਾਫਟਵੇਅਰ ਦੀ ਜ਼ਰੂਰਤ ਹੁੰਦੀ ਹੈ ਜੋ ਕਿ ਪ੍ਰਿੰਟ ਹੋਣ ਯੋਗ ਡਾਕੂਮੈਂਟ ਤਿਆਰ ਕਰ ਸਕਦਾ ਹੋਵੇ।
- ਡੈਸਕਟਾਪ ਪਬਲਿਸ਼ਿੰਗ ਹਾਰਡਵੇਅਰ ਅਤੇ ਸਾਫਟਵੇਅਰ ਦੀ ਵਰਤੋਂ ਵੈੱਬ ਪੇਜ ਡਿਜ਼ਾਇਨ ਕਰਨ ਅਤੇ ਬਣਾਉਣ ਵਿੱਚ ਕੀਤੀ ਜਾ ਰਹੀ ਹੈ।
- ਪੇਜ ਲੇਅ-ਆਊਟ ਸਾਫਟਵੇਅਰ ਅਤੇ ਵੈੱਬ ਡਿਜ਼ਾਇਨਿੰਗ ਸਾਫਟਵੇਅਰ, ਡੈਸਕਟਾਪ ਪਬਲਿਸ਼ਿੰਗ ਵਿੱਚ ਵਰਤੇ ਜਾਣ ਵਾਲੇ ਪ੍ਰਾਈਮਰੀ ਸਾਫਟਵੇਅਰ ਹਨ।
- ਵਰਡ ਪ੍ਰੋਸੈਸਿੰਗ ਅਤੇ ਡੈਸਕਟਾਪ ਪਬਲੀਸ਼ਿੰਗ ਦੋਵੇਂ ਕਈ ਤਰ੍ਹਾਂ ਨਾਲ ਸਮਾਨ ਹਨ ਪਰ ਡਾਕੂਮੈਂਟਸ ਦੀ ਪਬਲੀਸ਼ਿੰਗ ਦੇ ਖੇਤਰ ਵਿੱਚ ਵੱਖ ਹਨ।
- ਇੱਕ ਗ੍ਰਾਫਿਕ, ਇੱਕ ਇਮੇਜ ਜਾਂ ਚਿੱਤਰ ਦੀ ਵਿਜ਼ੂਅਲ ਪੇਸਕਾਰੀ ਹੈ।
- ਇੱਕ ਹਾਸ਼ੀਆ ਇੱਕ ਪੇਜ ਦੀ ਮੁੱਖ ਸਮੱਗਰੀ ਅਤੇ ਪੇਜ ਦੇ ਕਿਨਾਰੇ ਦੇ ਵਿਚਕਾਰ ਦਾ ਖੇਤਰ ਹੈ।
- ਇੱਕ ਪ੍ਰਿੰਟਰ ਇੱਕ ਬਾਹਰੀ ਆਊਟਪੁੱਟ ਯੰਤਰ ਹੈ ਜੋ ਕੰਪਿਊਟਰ ਤੋਂ ਡਾਟਾ ਲੈਂਦਾ ਹੈ ਅਤੇ ਪੇਪਰ ਤੇ ਗ੍ਰਾਫਿਕਸ ਜਾਂ ਟੈਕਸਟ ਦੇ ਰੂਪ ਵਿੱਚ ਆਊਟਪੁੱਟ ਤਿਆਰ ਕਰਦਾ ਹੈ।